2005 ਵਿਚ ਉਰਦੂ ਦੇ ਸਿਰਕੱਢ ਸ਼ਾਇਰਾਂ ਫ਼ੈਜ਼ ਅਹਿਮਦ ਫ਼ੈਜ਼, ਪ੍ਰਵੀਨ ਸ਼ਾਕਿਰ, ਅਮੀਰ ਕਜ਼ਲਬਾਸ਼, ਨਿਦਾ ਫਾਜ਼ਲੀ ਤੇ ਜਾਂਨਿਸਾਰ ਅਖ਼ਤਰ ਦੀਆਂ ਰਚਨਾਵਾਂ ਦੀ ‘ਆਹਟ’ ਨੇ ਡਾ: ਬਰਜਿੰਦਰ ਸਿੰਘ ਹਮਦਰਦ ਦੀ ਆਵਾਜ਼ ਰਾਹੀਂ ਸੰਗੀਤ ਦੀਆਂ ਵਾਦੀਆਂ ਵਿਚ ਪ੍ਰਵੇਸ਼ ਕੀਤਾ। ਇਸ ਦੇ ਸੰਗੀਤ ਨਿਰਦੇਸ਼ਕ ਵੀ ਉਸਤਾਦ ਪੰਡਿਤ ਜਵਾਲਾ ਪ੍ਰਸਾਦ ਸਨ। ਇਸ ਆਹਟ ਨੇ ਡਾ: ਹਮਦਰਦ ਦੀ ਗ਼ਜ਼ਲ ਗਾਇਕੀ ਵਿਚ ਆਮਦ ਨੂੰ ਇਕ ਅਮਿੱਟ ਹਸਾਤਖ਼ਰ ਵਜੋਂ ਅੰਕਿਤ ਕਰ ਦਿੱਤਾ।