‘ਜਜ਼ਬਾਤ’ (2003)-ਪੰਜਾਬੀ, ਹਿੰਦੀ ਅਤੇ ਉਰਦੂ ਦੇ ਨਾਮਵਰ ਸ਼ਾਇਰਾਂ-ਅਬਦੁਲ ਹਾਮਿਦ ਆਦਮ, ਫ਼ੈਜ਼ ਅਹਿਮਦ ਫ਼ੈਜ਼, ਤੂਫੈਲ ਹੁਸ਼ਿਆਰਪੁਰੀ ਅਤੇ ਅੰਮ੍ਰਿਤਾ ਪ੍ਰੀਤਮ ਦੇ ਲਿਖੇ ਹੋਏ ਗੀਤਾਂ ਅਤੇ ਗ਼ਜ਼ਲਾਂ ਸਮੇਤ ਕੁਝ ਮਸ਼ਹੂਰ ਫ਼ਿਲਮੀ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਡਾ: ਬਰਜਿੰਦਰ ਸਿੰਘ ਹਮਦਰਦ ਨੇ ਸੰਗੀਤ ਦੀ ਦੁਨੀਆ ਵਿਚ ਵਿਧੀਵਤ ਪ੍ਰਵੇਸ਼ ਕੀਤਾ। ਇਹ ਪਹਿਲਾ ਕਦਮ ਹੀ ਏਨਾ ਪ੍ਰਭਾਵਸ਼ਾਲੀ ਸੀ ਕਿ ਇਸ ਨੂੰ ਸੁਣ ਕੇ ਸੰਗੀਤ-ਪੰਡਿਤ ਵੀ ਹੈਰਾਨ ਰਹਿ ਗਏ। ਇਕ ਸੋਜ਼ ਭਰੀ ਆਵਾਜ਼ ਦੀ ਅਜਿਹੀ ਆਬਸ਼ਾਰ ਅਦਭੁੱਤ ਸੀ, ਜਿਸ ਨੂੰ ਕਿਸੇ ਨੇ ਕਿਆਸਿਆ ਤੱਕ ਨਹੀਂ ਸੀ।