ਸਿਜਦਾ (2004) ਰਾਹੀਂ ਡਾ: ਬਰਜਿੰਦਰ ਸਿੰਘ ਹਮਦਰਦ ਨੇ ਪੰਜਾਬੀ ਦੇ ਸਦਾਬਹਾਰ ਸ਼ਾਇਰਾਂ ਸ਼ਾਹ ਹੁਸੈਨ, ਪ੍ਰੋ: ਮੋਹਣ ਸਿੰਘ, ਸ਼ਿਵ ਕੁਮਾਰ ਬਟਾਲਵੀ, ਸਾਧੂ ਸਿੰਘ ਹਮਦਰਦ ਅਤੇ ਤੂਫੈਲ ਹੁਸ਼ਿਆਰਪੁਰੀ ਦੀਆਂ ਕਿਰਤਾਂ ਨੂੰ ਸੁਰ ਅਤੇ ਸੰਗੀਤ ਵਿਚ ਪਰੋ ਕੇ ਪੰਜਾਬੀ ਸੁਰ-ਮੰਡਲ ਵਿਚ ਚਮਕਦੇ ਸਿਤਾਰਿਆਂ ਵਾਂਗ ਸਥਾਪਤ ਕਰ ਦਿੱਤਾ। ਉੱਘੇ ਸੰਗੀਤਕਾਰ ਉਸਤਾਦ ਜਵਾਲਾ ਪ੍ਰਸਾਦ ਦੀ ਸੰਗੀਤ ਨਿਰਦੇਸ਼ਨਾ ਅਧੀਨ ਪ੍ਰਵਾਨ ਚੜ੍ਹਿਆ ਇਹ ਉਦਮ ਬੇਮਿਸਾਲ ਸੀ, ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ।